ਕੀ ਤੁਹਾਨੂੰ ਵੀ ਬਲੈਕ ਹੈੱਡਸ ਦੀ ਪ੍ਰਾਬਲਮ ਹੈ? ਬਲੈਕ ਹੈੱਡਸ ਦੀ ਪ੍ਰਾਬਲਮ ਬਹੁਤ ਕਾਮਨ ਹੈ। ਪਰ ਇਹ ਪ੍ਰਾਬਲਮ, ਧਿਆਨ ਨਹੀਂ ਦੇਣ ਦੇ ਚੱਲਦੇ ਜ਼ਿਆਦਾ ਵੱਧ ਜਾਂਦੀ ਹੈ। ਹਾਲਾਂਕਿ ਬਾਜ਼ਾਰ 'ਚ ਬਹੁਤ ਸਾਰੇ ਅਜਿਹੇ ਉਪਾਅ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਨਾਲ ਬਲੈੱਕ ਹੈੱਡਸ ਦੀ ਪ੍ਰਾਬਲਮ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ ਪਰ ਚਾਹੋ ਤਾਂ ਕੁਝ ਖਾਸ ਘਰੇਲੂ ਉਪਾਅ ਅਪਣਾ ਕੇ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਦਾਲਚੀਨੀ ਅਤੇ ਸ਼ਹਿਦ ਦੋ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਬਲੈਕ ਹੈੱਡਸ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ। ਸ਼ਹਿਦ ਅਤੇ ਦਾਲਚੀਨੀ ਦੋਵਾਂ 'ਚ ਹੀ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਜਿਸ ਨਾਲ ਇੰਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਦ ਚਮੜੀ ਨੂੰ ਮਾਈਸਚਰਾਈਜ਼ ਕਰਨ ਦਾ ਕੰਮ ਕਰਦਾ ਹੈ। ਜ਼ਿਆਦਾਤਰ ਲੋਕ ਉਂਗਲੀਆਂ ਅਤੇ ਨਹੁੰ ਨਾਲ ਦਬਾ ਕੇ ਬਲੈਕ ਹੈੱਡਸ ਕੱਢਦੇ ਹਨ ਪਰ ਤੁਸੀਂ ਚਾਹੋ ਤਾਂ ਸ਼ਹਿਦ ਅਤੇ ਦਾਲਚੀਨੀ ਦਾ ਮਦਦ ਨਾਲ ਇਕ ਸਟਰਿਪ ਤਿਆਰ ਕਰ ਸਕਦੇ ਹੋ। ਇਸ ਨਾਲ ਬਲੈਕ ਹੈੱਡਸ ਤਾਂ ਦੂਰ ਹੋ ਹੀ ਜਾਣਗੇ ਨਾਲ ਹੀ ਨੱਕ ਵੀ ਚਿਕਨਾ ਹੋ ਜਾਵੇਗਾ।
ਕਿੰਝ ਕਰੀਏ ਵਰਤੋਂ—ਦਾਲਚੀਨੀ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਚਿਹਰੇ ਦੇ ਜਿਸ ਹਿੱਸੇ 'ਤੇ ਬਲੈਕ ਹੈੱਡਸ ਹੋ ਰੱਖੇ ਹਨ, ਉਥੇ ਇਸ ਪੇਸਟ ਨੂੰ ਲਗਾ ਕੇ ਕੁਝ ਦੇਰ ਲਈ ਛੱਡ ਦਿਓ। ਇਸ ਪੇਸਟ ਦੇ ਉੱਪਰ ਕਾਟਨ ਦੀ ਇਕ ਸਟਰਿਪ ਲਗਾਓ। ਜਦੋਂ ਇਹ ਪੇਸਟ ਸੁੱਕਣ ਲੱਗੇ ਤਾਂ ਇਸ ਨੂੰ ਹਲਕੇ ਹੱਥਾਂ ਨਾਲ ਉਤਾਰ ਲਓ। ਉਸ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਦੋ ਤੋਂ ਤਿੰਨ ਵਾਰ ਵਰਤਣ ਨਾਲ ਹੀ ਬਲੈਕ ਹੈੱਡਸ ਦੂਰ ਹੋ ਜਾਣਗੇ।
15 ਮਿੰਟ ਦੀ ਕਸਰਤ ਨਾਲ ਘੱਟ ਹੋ ਸਕਦੈ ਬਜ਼ੁਰਗਾਂ 'ਚ ਮੌਤ ਦਾ ਖਤਰਾ : ਅਧਿਐਨ
NEXT STORY